ਬਹੁਤ ਚਿਰਾ ਬਾਆਦ ਅੱਜ ਆਪ ਜੀ ਨਾਲ ਵਿਚਾਰ ਸਾਝਾਂ ਕਰਨ ਜਾ ਰਿਹਾ ਹਾਂ ਜੀ । ਤੇ ਉਮੀਦ ਕਰਦਾ ਹਾਂ ਜੀ ਤੁਸੀ ਹੁੰਗਾਰਾਂ ਜਰੂਰ ਦੇਵੋਗੇ..
ਕਿਓਂ ਅੱਜ ਇੱਕ ਪੰਜਾਬੀ ..ਪੰਜਾਬੀ ਬੋਲਣ ਲਗਿਆਂ ਸ਼ਰਮ ਮਹਿਸੂਸ ਕਰਦਾ ਹੈ...
ਅੱਜ ਕਲ ਇਕ ਗਲ ਪੰਜਾਬੀਆਂ ਦੇ ਦਿਮਾਗ ਵਿਚ ਬਿਠਾਵਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੇ ਪੰਜਾਬੀ ਸਿਰਫ਼ ਪੇਂਡੂ ਲੋਕਾਂ ਦੀ ਜੁਬਾਨ ਹੈ....ਜੋ ਕੇ ਸਰਾਸਰ ਗਲਤ ਹੈ....ਇਹ ਸਾਰੇ ਪੰਜਾਬੀਆਂ ਦੀ ਮਾਂ ਬੋਲੀ ਹੈ..ਅਤੇ ਜੋ ਪੰਜਾਬੀ ਇਸ ਨੂੰ ਦਿਲੋਂ ਪਿਆਰ ਕਰਦਾ...ਓਹ ਕਦੀ ਵੀ ਆਪਣੀ ਮਾਂ ਬੋਲੀ ਬੋਲਨ ਲਗਿਆਂ ਸ਼ਰਮ ਨਹੀਂ ਮਹਿਸੂਸ ਕਰਦਾ......... ਤੇ ਇਸ ਵਿਚ ਵੀ ਕੋਈ ਹਰਜ ਨਹੀਂ ਜੇ ਪੰਜਾਬੀ ਵਿਚ ਕੋਈ ਹੋਰ ਲਫਜ ਵਰਤ ਲਿਆ ਜਾਵੇ....(ਸਗੋਂ ਤੜਕਾ ਲਗ ਜਾਂਦਾ, ਜਿਸ ਤੋਂ ਬਿਨਾ ਆਪਾਂ ਪੰਜਾਬੀ ਰਹ ਨਹੀਂ ਸਕਦੇ)
ਕਿਓਂ ਅੱਜ ਪੰਜਾਬੀ ਖੁਦ ਕੰਮ ਨਾ ਕਰ ਕੇ ਬਿਹਾਰੀ ਭਈਆਂ ਤੋ ਕਰਵਾਨਾ ਚੰਗਾ ਸਮੱਝਦਾ ਹੈ..?
ਓਹ ਇਸ ਕਰ ਕੇ...ਕਿਓਂ ਕੇ ਅੱਜ ਆਪਾਂ ਪੰਜਾਬ ਵਿਚ ਹਥੀਂ ਕੰਮ ਕਰਨ ਨੂੰ ਹਤਕ ਮਨਦੇ ਹਾਂ (ਸਾਰੇ ਨਹੀਂ) ਬਾਹਰ ਆ ਕੇ ਸੈਟ ਹੋਵਨ ਲਈ ਅਸੀਂ ਕੋਈ ਵੀ ਕੰਮ ਕਰਨ ਨੂੰ
ਤਿਆਰ ਹੁੰਦੇ ਹਾਂ....ਬਾਕੀ ਤਕੜੇ ਜਿੰਮੀਦਾਰ ਚਾਹੇ ਕਾਂਮੇ ਰਖਦੇ ਸਨ ਪੁਰਾਨੇ ਜਮਾਨੇ ਵਿਚ (ਤਕੜੇ ਤੇ ਭਰਾਵਾ ਹੁਣ ਵੀ ਰਖਦੇ ਨੇ) ਪਰ ਫੇਰ ਵੀ ਓਹ ਹਥੀਂ ਜਰੂਰ ਕੁਝ ਕਰਦੇ ਸੀ ਪਾਵੇਂ tractor ਈ ਚਲਾਉਣ... ਬਿਹਾਰੀ ਭਈਆਂ ਨੇ ਓਹੀ ਕੰਮ ਸਾਂਭੇ ਹਨ ਜੋ ਪੰਜਾਬੀਆਂ ਨੇ ਹਥੀਂ ਕਰਨੇ ਬੰਦ ਕਰ ਦਿਤੇ.....
ਕਿਓਂ ਅੱਜ ਪੰਜਾਬੀ ਆਪਣੇ ਬੱਚੇ ਨੂੰ ਪੰਜਾਬੀ ਬੋਲਣ ਤੋ ਟੋਕਦਾ ਹੈ....??
ਇਹ ਸਭ ਵੇਖੋ ਵੇਖੀ ਹੋ ਰਿਹਾ....ਮੈਂ ਇਹ ਸੋਚਦਾ ਹਾਂ ਕੇ English/Hindi ਤੇ ਹੋਰ ਕੋਈ ਵੀ ਜੁਬਾਨ ਸਿਖਾ ਸਕਦੇ ਓ ਆਪਣੇ ਬਚੇ ਨੂੰ ਚੰਗਾ ਹੈ ਕਯੋਂ ਕੇ ਇਹ ਜਮਾਨੇ ਦੀ ਲੋੜ ਹੈ....ਪਰ ਜੇ ਆਪਾਂ ਆਪਣੀ ਮਾਂ ਬੋਲੀ ਨੂੰ ਜਿੰਦਾ ਰਖਣਾ ਤਾਂ ਆਪਾਂ ਨੂੰ ਟੋਕਣ ਨਾਲੋਂ ਆਪ ਆਪਣਿਆਂ ਬਚਿਆਂ ਨੂੰ ਉਤਸ਼ਾਹਿਤ ਕਰਨਾ ਪਵੇਗਾ ਪੰਜਾਬੀ ਵਲ ਰੁਖ ਕਰਨ ਨੂੰ .......ਜੇ ਕਰ ਓਹ ਇਸ ਤੋਂ ਮੁਖ ਮੋੜਦੇ ਹਨ ਤਾਂ ...
ਕਿਉ ਅੱਜ ਪੰਜਾਬੀ ਆਪਣੇ ਆਪ ਨੂੰ ਪੰਜਾਬ ਤੋ ਵੱਖਰਾ ਕਰ ਕੇ ਬਹਾਰ ਜਾਣ ਦੀ ਚਾਹ ਵਿਚ ਰਹਿੰਦਾ ਹੈ..?
ਕਿਓਂ ਕੇ ਪੰਜਾਬੀ ਇਹ ਸੋਚਦਾ ਕੇ ਓਹਦੀ ਕੀਤੀ ਪੜਾਈ ਤੇ ਮੇਹਨਤ ਦਾ ਮੁਲ ਨਹੀਂ ਪੈਣਾ....ਇਹ ਇਕ ਹਕੀਕਤ ਹੈ...ਅੱਜ ਪੰਜਾਬ ਵਿਚ Educated ਜਿਆਦਾ ਨੇ ਤੇ jobs ਘੱਟ...ਤੇ ਮੈਂ ਇਹ ਸੋਚਦਾਂ ਕੇ ਕੁੱਰਪਟ system ਦਾ ਹਿੱਸਾ ਬਣਨ ਨਾਲੋਂ ਬਾਹਰ ਆਣਾ ਬੇਹਤਰ ਹੈ ਪਰ....."ਆਪਣੀ ਜੰਮਣ ਭੋਂਇ ਨੂੰ ਛੱਡ ਕੇ ਆਉਣਾਂ ਸੋਖਾ ਨਹੀਂ ਹੁੰਦਾ" ਜੇ ਕਰ ਪਰਦੇਸਾਂ ਵਿਚ ਬੈਠ ਕੇ ਵੀ ਕੋਈ ਦਰਦ ਰੱਖਦਾ ਆਪਣੀ ਮਾਂ ਬੋਲੀ ਦਾ ਓਹ ਵੀ ਇਕ ਸੱਚੀ ਸੇਵਾ ਹੈ..ਮੇਰਾ ਰੱਬ ਓਹ ਦਿਨ ਲਿਆਵੇ ਕੇ ਕੋਈ ਵੀ ਆਪਣੀ ਮਾਂ ਦੀ ਬੁੱਕਲ ਦਾ ਨਿੱਘ ਛੱਡ ਕੇ ਕੁਰਲਾਵੇ ਨਾ.........
ਕਿਓਂ ਅੱਜ ਇਕ ਪੰਜਾਬੀ ਧੀ ਦੇ ਜਨਮ ਤੇ ਸ਼ਰਮ ਮਹਿਸੂਸ ਕਰਦਾ ਹੈ..?
ਦਾਜ ਦੀ ਕੁਲਹਨੀ ਬਿਮਾਰੀ ਨੇ ਈ ਜਿਆਦਾ ਪੰਜਾਬੀਆਂ ਨੂੰ ਇਸ ਨਰਕ ਵਲ ਧਕਿਆ ਸੀ......ਪਰ ਦੂਜੀ ਗਲ ਇਕ ਮੁੰਡਾ ਲੈਣ ਦੀ ਚਾਹਤ ਰੱਬ ਕੋਲੋਂ...ਵੀ ਇਕ ਕਾਰਨ ਸੀ (ਹੈ ਨਹੀਂ) ਇਸ ਪਿਛੇ ... ਮਨਦੀਪ ਦੇ ਕਹਨ ਵਾਂਗੂ ਹੁਣ ਨਵੀਂ ਪੀੜੀ ਇਸ ਬਾਰੇ ਕਾਫੀ ਸੁਚੇਤ ਹੋ ਰਹੀ ਹੈ.......
ਅਜਿਹੇ ਹੋਰ ਵੀ ਕਾਰਨ ਹੋਣਗੇ ਜਿਸ ਤੋ ਪੰਜਾਬੀ ਸ਼ਰਮ ਮਹਿਸੂਸ ਕਰਦਾ ਹੈ ਆਪਣੇ ਵਿਚਾਰ ਸਾਂਝੇ ਕਰੋ ਤਾਕਿ ਪਤਾ ਲਗ ਸਕੇ ਕਿ ਅਜਿਹਾ ਕਿਹੜਾ ਕਾਰਨ ਹੈ ਜਿਸ ਕਰ ਕੇ ਪੰਜਾਬੀ ਸਿਰ ਚੁਕਣ ਦੀ ਥਾਂ ਸਿਰ ਨੀਵਾਂ ਕਰ ਰਿਹਾ ਹੈ .....।
ਯਾਰ ਪੰਜਾਬੀ ਸਦਾ ਜਜਬਾਤੀ ਜਿਆਦਾ ਰਿਹਾ (ਹੁਣ ਵੀ ਹੈ) ਨਿਕੀ ਜਿਨੀ ਗਲ ਈ ਦਿਲ ਨੂੰ ਲਾ ਕੇ ਸ਼ਰਮ ਕਰਨ ਲਗ ਜਾਂਦਾ ਪਰ ਮੈਂ ਇਹ ਕਿਦਾਂ ਭੁਲ ਜਾਵਾਂ ਕੇ ਓਹ ਵੀ ਪੰਜਾਬੀ ਈ ਸਨ ਜਿਹਨਾ ਨੇ ਅਬਦਾਲੀ ਕੋਲੋਂ ਬੇਗਾਨੀਆਂ ਧੀਆਂ ਨੂੰ ਵਾਪਸ ਲੈ ਕੇ ਓਹਨਾ ਦੇ ਘਰੀਂ ਇਜ਼ਤ ਨਾਲ ਪਹੁੰਚਦਾ ਕੀਤਾ ਸੀ.....
ਮੈਨੂੰ ਸਦਾ ਪੰਜਾਬੀ ਹੋਣ ਤੇ ਮਾਣ ਰਿਹਾ ਤੇ ਮਰਦੇ ਦਮ ਤਕ ਰਹੇਗਾ......
No comments:
Post a Comment
All Suggestions welcome