Wednesday, August 11, 2010
ਪੰਜਾਬੀ ਗਾਲ੍ਹਾਂ ਵਿਚ ਮਾਂ, ਭੈਣ ਤੇ ਕੁੜੀ ਰਿਸ਼ਤੇ ਦੀ ਵਰਤੋਂ
ਭਾਰਤ ਹੀ ਨਹੀਂ ਸਗੋਂ ਵਿਸ਼ਵ ਵਿਆਪੀ ਮਰਦ ਪ੍ਰਧਾਨ ਸਮਾਜ ਨੇ ਆਪਣੀ ਅਜਿਹੀ ਪੱਕੜ ਕੀਤੀ ਹੋਈ ਹੈ ਕਿ ਹੋਰਨਾਂ ਨੂੰ ਉਭਰਨ ਦੀ ਤਾਂ ਗੁੰਜਾਇਸ ਹੀ ਨਹੀਂ ਦਿਤੀ। ਇਵੇਂ ਕਹਾਂ ਕਿ ਇਸਤਰੀ ਲਈ ਤਾਂ ਕਿਤੇ ਥਾਂ ਹੀ ਨਹੀ ਰੱਖੀ, ਵਰਕਾ ਹੀ ਪਾੜ ਦਿਤਾ ਮਰਦਾਂ ਨੇ, ਕਹਿਣ ਨੂੰ ਭਾਵੇਂ ਕਹੀ ਜਾਓ ਕਿ ਔਰਤਾਂ ਲਈ ਰਾਖਵਾ ਕਰਣ ਕਰ ਦਿੱਤਾ ਗਿਆ ਹੈ। ਆਪਣੇ ਆਪ ਨੂੰ ਸਭਯ ਕਹਾਉਣ ਵਾਲਾ ਪੱਛਮੀ ਸਮਾਜ ਜਿਸ ਦੀ ਅਸੀਂ ਭਾਰਤੀ ਅੰਧਾਂ ਧੁੰਦ ਨਕਲ ਕਰ ਰਹੇ ਹਾਂ, ਨੇ ਵੀ ਸਿਧੇ ਤੌਰ ਤੇ ਇਸਤਰੀ ਨੂੰ ਪੂਜਿਆ ਹੀ ਨਹੀਂ ਸਗੋਂ ਉਸ ਦੀ ਨਿਰਾਦਰੀ ਹੀ ਕੀਤੀ ਹੈ।
ਲਗਭਗ ਸੰਸਾਰ ਦੀਆਂ ਕੁਝ ਇਕ ਲੜਾਈਆਂ ਨੂੰ ਛੱਡ ਕੇ ਸਭ ਦਾ ਅਧਾਰ ਸਿੱਧੇ ਅਸਿੱਧੇ ਤੌਰ ਤੇ ਇਸਤਰੀ ਹੀ ਰਿਹਾ ਹੈ। ਸਕੂਲ ਕਾਲਜਾਂ ਵਿਚ ਝਗੜਿਆਂ ਲਈ ਵੀ ਲੜਕੀਆਂ ਹੀ ਮੁੱਖ ਅਧਾਰ ਰਹਿੰਦੀਆਂ ਹਨ।
ਸਮਾਜ ਨੇ ਔਰਤ ਸਿਰਫ ਮਰਦ ਦੀ ਸਰੀਰਕ ਤੇ ਮਾਨਸਿਕ ਲੋੜ ਪੂਰਤੀ ਦਾ ਯੰਤਰ ਬਣਾ ਦਿੱਤੀ। ਲੋੜ ਸਮੇਂ ਪੁਚਕਾਰਿਆ ਔਰਤ ਨੂੰ ਨਹੀਂ ਦੁਤਕਾਰ ਦਿੱਤਾ, ਇਸਤਰੀ ਦਾ ਬਹੁਤ ਵੱਡਾ ਨਿਰਾਦਰ ਹੈ, ਇਹ ਡਾ: ਫਰਾਈਡ ਵਲੋਂ ਵੀ ਸਿੱਧ ਕੀਤਾ ਕਿ ਕਾਮ ਤ੍ਰਿਪਤੀ ਉਪਰੰਤ ਮਰਦ ਦਾ ਇਸਤਰੀ ਵੱਲ ਪਿੱਠ ਕਰਨਾ ਵੀ ਉਸ ਦੀ ਨਿਰਾਦਰੀ ਦਰਸਾਉਂਦਾ ਹੈ।
ਯੁੱਗਾਂ ਯੁੱਗੰਤਰ ਤੋਂ ਜਦ ਵੀ ਮਰਦ ਨੇ ਗੁੱਸੇ ਵਿਚ ਆ ਕੇ ਜਾਂ ਐਵੇਂ ਹੀ ਮੰਨ ਪ੍ਰਚਾਵੇ ਲਈ ਕੋਈ ਗਾਲ੍ਹ ਕੱਢੀ ਤਾਂ ਵੀ ਉਸ ਨੇ ਇਸਤਰੀ ਰਿਸ਼ਤੇ ਨੂੰ ਸੰਬੋਧਨ ਕੀਤਾ। ਹਰ ਵਾਰ ਗਾਲ੍ਹ ਵਿਚ ਉਚਾਰਣ ਕੀਤਾ "ਤੇਰੀ ਮਾਂ ਦੀ...", "ਤੇਰੀ ਭੈਣ ਦੀ....", "ਮਾਂ ਚੋ.....", "ਭੈਣ ਚੋ......", "ਕੁੜੀ ਚੋ...."। ਬੋਲ ਚਾਲ ਦੀ ਇਸ ਵਿਆਕਰਣ ਤੇ ਸ਼ਬਦਾਵਲੀ ਇਤਨੀ ਪ੍ਰਚੱਲਤ ਹੋ ਗਈ ਹੈ ਕਿ ਇਨ੍ਹਾਂ ਦੀ ਵਰਤੋਂ ਬਿਨਾ ਸਮਾਜ ਅਸਭਯ ਜਿਹਾ ਲੱਗਦਾ ਹੈ।
ਇੰਜ ਮਹਿਸੂਸ ਕੀਤਾ ਜਾਂਦਾ ਹੈ ਕਿ ਜਿਵੇਂ ਆਧੂਨਿਕ ਸਮਾਜ ਗੱਲ ਬਾਤ ਕਰਨ ਦਾ ਸਲੀਕਾ ਹੀ ਭੁੱਲ ਗਿਆ ਹੋਵੇ ਅਤੇ ਵਾਕ ਰਚਨਾ ਅਧੁਰੀ ਰਹਿ ਗਈ ਹੋਵੇ ਬਿਨਾਂ ਗਾਲ੍ਹਾ ਤੋਂ। ਗਾਲ੍ਹ ਵਿਚ ਕਿਸ ਰਿਸਤੇ ਨੂੰ ਵਰਿਤਆ ਗਿਆ ਹੈ ਤੇ ਕਿਸ ਲਈ ਅਤੇ ਕਿਉਂ, ਨਾ ਗਾਲ੍ਹ ਕੱਢਣ ਵਾਲੇ ਨੂੰ ਪਤਾ ਹੁੰਦਾ ਹੈ ਤੇ ਨਾ ਹੀ ਸੁਣਣ ਵਾਲੇ ਨੂੰ, ਬਸ ਗਾਲ੍ਹ ਕੱਢਣ ਲਈ ਕੱਢ ਦਿਤੀ ਜਾਂਦੀ ਹੈ। ਮਹਾਤਮਾਂ ਬੁੱਧ ਜੀ ਨੇ ਪ੍ਰਵਚਨ ਕੀਤੇ ਸਨ ਕਿ ਜੇ ਕੋਈ ਗਾਲ੍ਹ ਕੱਢਦਾ ਹੈ ਤਾਂ ਉਸ ਦਾ ਉਤਰ ਨਾ ਦਿੱਤਾ ਜਾਵੇ ਤਾਂ ਗਾਲ੍ਹ ਕੱਢਣ ਵਾਲੇ ਨੂੰ ਲੱਗਦੀ ਹੈ।
ਪਰ ਇਥੇ ਤਾਂ ਜਿਹੜੀ ਗਾਲ੍ਹ ਕੱਢੀ ਗਈ ਹੈ ਦਾ ਆਪਣੀ ਮਾਂ, ਭੈਣ ਅਤੇ ਲੜਕੀ ਨਾਲ ਵੀ ਤਾਂ ਰਿਸਤਾ ਹੈ। ਸਦੀਆਂ ਤੋਂ ਸਾਨੂੰ ਇਹੋ ਸਿੱਖਿਆ ਦਿਤੀ ਜਾਂਦੀ ਰਹੀ ਹੈ ਹਰ ਇਸਤਰੀ ਉਮਰ ਦੇ ਲਿਹਾਜ ਨਾਲ ਹਰ ਇਕ ਦੀ ਮਾਂ, ਭੈਣ ਤੇ ਧੀ ਲਗਦੀ ਹੈ। ਫਿਰ ਕਿਸ ਨੂੰ ਗਾਲ੍ਹਾਂ ਦਿੱਤੀਆਂ ਜਾ ਰਹੀਆਂ ਹਨ, ਆਪਣੀ ਮਾਂ, ਭੈਣ, ਧੀ ਨੂੰ ਹੀ ਨਾ ਆਖਿਰ, ਮਿਤਰੋ ਸ਼ਰਮ ਕਰੋ ਕੁਝ ਤਾਂ ਘੱਟੋ ਘੱਟ ਲੇਖ ਪੜ੍ਹ ਕੇ ਹੀ ਸਹੀ।
ਕਿਸੇ ਇਸਤਰੀ ਸੰਗਠਣ ਨੇ ਕਦੇ ਵਿਰੋਧ ਨਹੀਂ ਕੀਤਾ ਗਾਲ੍ਹਾਂ ਦਾ। ਕਿਸੇ ਔਰਤ ਨੇ ਅਵਾਜ ਨਹੀ ਚੁੱਕੀ ਬਸ ਬੁੱਤ ਬਣ ਸੁਣਦੀ ਰਹੀ ਗਾਲ੍ਹਾਂ ਮਰਦ ਪਾਸੋਂ। ਪਤਾ ਨਹੀਂ ਕਿਸ ਮਨੋਵਿਗਿਆਨਿਕ ਦੱਬਾ ਹੇਠ ਇੰਜ ਜੁੱਗਾਂ ਤੋਂ ਹੁੰਦਾ ਆ ਰਿਹਾ ਹੈ। ਸਿੱਖ ਧਰਮ ਵਿਚ ਗੁਰੂ ਸਾਹਿਬਾਨਾਂ ਨੇ ਇਸਤਰੀ ਨੂੰ ਮਾਣ ਦਿਤਾ ਤੇ ਫੁਰਮਾਇਆ "ਸੋ ਕਿਉ ਮੰਦਾ ਆਖੀਐ ਜਿਤ ਜੰਮਹਿ ਰਾਜਾਨ "। ਅਸਾਂ ਨੇ ਹੀ ਗਾਲ੍ਹਾਂ ਰਾਹੀ ਅੱਜ ਇਸਤਰੀ ਦੀ ਮਾਂ ਭੈਣ ਇਕ ਕਰ ਦਿਤੀ ।
ਸਮਾਂ ਬਦਲ ਰਿਹਾ ਹੈ ਪਤਾ ਲੱਗਣ ਲੱਗ ਪਿਆ ਹੈ ਜਦੋ ਹੁਣ ਇਸਤਰੀ ਵੀ ਮਰਦਾ ਵਾਂਗ ਮਾਂ, ਭੈਣ ਦੀਆਂ ਗਾਲ੍ਹਾਂ ਕੱਢਣ ਲਗ ਪਈਆ ਹਨ। ਕਿਸ ਰਿਸਤੇ ਨੂੰ ਇਸਤਰੀ ਗਾਲ੍ਹ ਕੱਢ ਰਾਹੀ ਹੈ ਇਸਤਰੀ ਹੀ ਬੇਹਤਰ ਜਾਣਦੀ ਹੈ।
ਪਰ ਸ਼ੁਕਰ ਹੈ ਹਾਲੇ ਤਕ ਸਿੱਖਿਆ ਸ਼ਾਸਤ੍ਰੀਆਂ ਵਲੋਂ ਗਾਲ੍ਹਾਂ ਨੂੰ ਕਿਸੇ ਜਮਾਤ ਦੇ ਸਿਲੇਬਸ ਵਿਚ ਸਾਮਿਲ ਨਹੀਂ ਕੀਤਾ ਗਿਆ ਅਤੇ ਨਾ ਹੀ ਅੱਜ ਤੱਕ ਇਸ ਨੂੰ ਚੌਣਵਾਂ ਵਿਸ਼ਾ ਹੀ ਬਣਾਇਆ, ਨਹੀਂ ਤਾਂ ਪੇਪਰਾਂ ਵਿਚ ਇਸ ਬਾਰੇ ਪ੍ਰਸ਼ਨ ਵੀ ਆਉਦੇ ਅਤੇ ਨੰਬਰ ਵੀ ਦਿਤੇ ਜਾਂਦੇ। ਸਮਾਂ ਦੂਰ ਨਹੀ ਜਦੋਂ ਗੱਲ ਗੱਲ ਵਿਚ ਗਾਂਲ੍ਹਾਂ ਦੀ ਵਰਤੋਂ ਦੇ ਮੁਕਬਲੇ ਵੀ ਹੋਣ ਲੱਗ ਜਾਣਗੇ ਜਿਵੇ ਗਾਣੇ ਗਾਣ ਤੇ ਡਾਂਸ ਆਦਿ ਦੇ ਹੁੰਦੇ ਹਨ।
ਭਾਵੇਂ ਆਧੂਨਿਕ ਸਮੇਂ ਔਰਤ ਨੂੰ ਅਗਾਂਹਾਂ ਵਧੁ ਕਰਾਰ ਦਿਤਾ ਜਾ ਰਿਹਾ ਹੈ ਪਰ ਫਿਰ ਵੀ ਬਹੁਤ ਦੂਰੀ ਹੈ ਮਰਦ ਤੇ ਔਰਤ ਵਿਚ ਅਤੇ ਆਪਸੀ ਸੋਚ ਵਿਚਾਰ ਵਿੱਚ। ਹਾਲੇ ਵੀ ਬਰਾਬਰੀ ਤੇ ਨਹੀ ਆ ਰਹੀ।
Subscribe to:
Post Comments (Atom)
ਕਦੇ ਜੱਟਾਂ, ਕਾਮਿਆਂ ਤੇ ਟਰੱਕ ਡਰਾਈਵਰਾਂ ਨੂੰ ਗੱਲਾਂ ਕਰਦੇ ਹੋਏ? ਉਹ ਕਿਵੇਂ ਬੋਲਦੇ, ਰੋਟੀ ਖਾਂਦੇ, ਮਚਾਕੇ ਮਾਰਦੇ, ਲੜਦੇ ਤੇ ਪਿਆਰ ਨਾਲ ਜੱਫੀਆਂ ਪਾਉਂਦੇ ਤੇ ਗਾਲ੍ਹਾਂ ਕੱਢਦੇ ਹੋਏ ਹੱਸਦੇ ਹਨ? ਪੰਜਾਬੀ ਦੇ ਪੱਕੇ ਸ਼ਬਦ ਤੇ ਪੱਕੀਆਂ ਗਾਲ੍ਹਾਂ ਇਹਨਾਂ ਦੀ ਭਾਸ਼ਾ ਦਾ ਅੰਗ ਹਨ। ਜਦੋਂ ਬਾਬਾ ਦਰਵਾਜ਼ਿਉਂ ਬਾਹਰ ਖੰਘੂਰਾ ਮਾਰ ਕੇ ਵਿਹੜੇ ਵਿੱਚ ਵੜਦਾ ਤਾਂ ਨਾਲ ਹੀ ਇੱਕ ਚੋਂਦੀ ਗਾਲ੍ਹ ਵੀ ਕੱਢਦਾ। ਤੀਵੀਆਂ ਚਰਖਾ ਕੱਤਦੀਆਂ ਹੋਈਆਂ ਸਿਰ 'ਤੇ ਪੱਲਾ ਖਿੱਚ ਲੈਂਦੀਆਂ ਤੇ ਉਸ ਦੀਆਂ ਗਾਲ੍ਹਾਂ ਦਾ ਪ੍ਰਸ਼ਾਦ ਛਕ ਕੇ ਅੰਦਰੋਂ ਅੰਦਰ ਹੱਸਦੀਆਂ। ਜਦੋਂ ਬਾਬਾ ਚਲਾ ਜਾਂਦਾ ਤਾਂ ਤੀਵੀਆਂ ਇੱਕ ਦੂਜੀ ਨੂੰ ਲੁੱਚੀਆਂ ਗਾਲ੍ਹਾਂ ਸੁਣਾਉਂਦੀਆਂ। ਇਹ ਸਾਰਾ ਕੁਝ ਅਸ਼ਲੀਲ ਨਹੀਂ ਸੀ ਹੁੰਦਾ। ਗਾਲ੍ਹਾਂ ਤੇ ਨੰਗੇ ਸ਼ਬਦ ਉਹਨਾਂ ਦੀ ਸ਼ਬਦਾਵਲੀ ਦਾ ਹਿੱਸਾ ਹਨ, ਜੋ ਚੀਜ਼ ਮੱਧਵਰਗੀ ਆਦਮੀ ਲਈ ਅਸ਼ਲੀਲ ਹੈ, ਉਹ ਜੱਟਾਂ ਤੇ ਕਾਮਿਆਂ ਲਈ ਸੁੱਚੀ ਹੋ ਸਕਦੀ ਹੈ।''
ReplyDelete