Friday, June 25, 2010

ਅੱਜਕੱਲ ਕਿਉ ਸ਼ਰਮ ਕਰ ਜ਼ਾਦਾਂ ਹੈ ਪੰਜਾਬੀ ..

ਬਹੁਤ ਚਿਰਾ ਬਾਆਦ ਅੱਜ ਆਪ ਜੀ ਨਾਲ ਵਿਚਾਰ ਸਾਝਾਂ ਕਰਨ ਜਾ ਰਿਹਾ ਹਾਂ ਜੀ । ਤੇ ਉਮੀਦ ਕਰਦਾ ਹਾਂ ਜੀ ਤੁਸੀ ਹੁੰਗਾਰਾਂ ਜਰੂਰ ਦੇਵੋਗੇ..

ਕਿਓਂ ਅੱਜ ਇੱਕ ਪੰਜਾਬੀ ..ਪੰਜਾਬੀ ਬੋਲਣ ਲਗਿਆਂ ਸ਼ਰਮ ਮਹਿਸੂਸ ਕਰਦਾ ਹੈ...
ਅੱਜ ਕਲ ਇਕ ਗਲ ਪੰਜਾਬੀਆਂ ਦੇ ਦਿਮਾਗ ਵਿਚ ਬਿਠਾਵਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੇ ਪੰਜਾਬੀ ਸਿਰਫ਼ ਪੇਂਡੂ ਲੋਕਾਂ ਦੀ ਜੁਬਾਨ ਹੈ....ਜੋ ਕੇ ਸਰਾਸਰ ਗਲਤ ਹੈ....ਇਹ ਸਾਰੇ ਪੰਜਾਬੀਆਂ ਦੀ ਮਾਂ ਬੋਲੀ ਹੈ..ਅਤੇ ਜੋ ਪੰਜਾਬੀ ਇਸ ਨੂੰ ਦਿਲੋਂ ਪਿਆਰ ਕਰਦਾ...ਓਹ ਕਦੀ ਵੀ ਆਪਣੀ ਮਾਂ ਬੋਲੀ ਬੋਲਨ ਲਗਿਆਂ ਸ਼ਰਮ ਨਹੀਂ ਮਹਿਸੂਸ ਕਰਦਾ......... ਤੇ ਇਸ ਵਿਚ ਵੀ ਕੋਈ ਹਰਜ ਨਹੀਂ ਜੇ ਪੰਜਾਬੀ ਵਿਚ ਕੋਈ ਹੋਰ ਲਫਜ ਵਰਤ ਲਿਆ ਜਾਵੇ....(ਸਗੋਂ ਤੜਕਾ ਲਗ ਜਾਂਦਾ, ਜਿਸ ਤੋਂ ਬਿਨਾ ਆਪਾਂ ਪੰਜਾਬੀ ਰਹ ਨਹੀਂ ਸਕਦੇ)
ਕਿਓਂ ਅੱਜ ਪੰਜਾਬੀ ਖੁਦ ਕੰਮ ਨਾ ਕਰ ਕੇ ਬਿਹਾਰੀ ਭਈਆਂ ਤੋ ਕਰਵਾਨਾ ਚੰਗਾ ਸਮੱਝਦਾ ਹੈ..?
ਓਹ ਇਸ ਕਰ ਕੇ...ਕਿਓਂ ਕੇ ਅੱਜ ਆਪਾਂ ਪੰਜਾਬ ਵਿਚ ਹਥੀਂ ਕੰਮ ਕਰਨ ਨੂੰ ਹਤਕ ਮਨਦੇ ਹਾਂ (ਸਾਰੇ ਨਹੀਂ) ਬਾਹਰ ਆ ਕੇ ਸੈਟ ਹੋਵਨ ਲਈ ਅਸੀਂ ਕੋਈ ਵੀ ਕੰਮ ਕਰਨ ਨੂੰ
ਤਿਆਰ ਹੁੰਦੇ ਹਾਂ....ਬਾਕੀ ਤਕੜੇ ਜਿੰਮੀਦਾਰ ਚਾਹੇ ਕਾਂਮੇ ਰਖਦੇ ਸਨ ਪੁਰਾਨੇ ਜਮਾਨੇ ਵਿਚ (ਤਕੜੇ ਤੇ ਭਰਾਵਾ ਹੁਣ ਵੀ ਰਖਦੇ ਨੇ) ਪਰ ਫੇਰ ਵੀ ਓਹ ਹਥੀਂ ਜਰੂਰ ਕੁਝ ਕਰਦੇ ਸੀ ਪਾਵੇਂ tractor ਈ ਚਲਾਉਣ... ਬਿਹਾਰੀ ਭਈਆਂ ਨੇ ਓਹੀ ਕੰਮ ਸਾਂਭੇ ਹਨ ਜੋ ਪੰਜਾਬੀਆਂ ਨੇ ਹਥੀਂ ਕਰਨੇ ਬੰਦ ਕਰ ਦਿਤੇ.....
ਕਿਓਂ ਅੱਜ ਪੰਜਾਬੀ ਆਪਣੇ ਬੱਚੇ ਨੂੰ ਪੰਜਾਬੀ ਬੋਲਣ ਤੋ ਟੋਕਦਾ ਹੈ....??
ਇਹ ਸਭ ਵੇਖੋ ਵੇਖੀ ਹੋ ਰਿਹਾ....ਮੈਂ ਇਹ ਸੋਚਦਾ ਹਾਂ ਕੇ English/Hindi ਤੇ ਹੋਰ ਕੋਈ ਵੀ ਜੁਬਾਨ ਸਿਖਾ ਸਕਦੇ ਓ ਆਪਣੇ ਬਚੇ ਨੂੰ ਚੰਗਾ ਹੈ ਕਯੋਂ ਕੇ ਇਹ ਜਮਾਨੇ ਦੀ ਲੋੜ ਹੈ....ਪਰ ਜੇ ਆਪਾਂ ਆਪਣੀ ਮਾਂ ਬੋਲੀ ਨੂੰ ਜਿੰਦਾ ਰਖਣਾ ਤਾਂ ਆਪਾਂ ਨੂੰ ਟੋਕਣ ਨਾਲੋਂ ਆਪ ਆਪਣਿਆਂ ਬਚਿਆਂ ਨੂੰ ਉਤਸ਼ਾਹਿਤ ਕਰਨਾ ਪਵੇਗਾ ਪੰਜਾਬੀ ਵਲ ਰੁਖ ਕਰਨ ਨੂੰ .......ਜੇ ਕਰ ਓਹ ਇਸ ਤੋਂ ਮੁਖ ਮੋੜਦੇ ਹਨ ਤਾਂ ...
ਕਿਉ ਅੱਜ ਪੰਜਾਬੀ ਆਪਣੇ ਆਪ ਨੂੰ ਪੰਜਾਬ ਤੋ ਵੱਖਰਾ ਕਰ ਕੇ ਬਹਾਰ ਜਾਣ ਦੀ ਚਾਹ ਵਿਚ ਰਹਿੰਦਾ ਹੈ..?
ਕਿਓਂ ਕੇ ਪੰਜਾਬੀ ਇਹ ਸੋਚਦਾ ਕੇ ਓਹਦੀ ਕੀਤੀ ਪੜਾਈ ਤੇ ਮੇਹਨਤ ਦਾ ਮੁਲ ਨਹੀਂ ਪੈਣਾ....ਇਹ ਇਕ ਹਕੀਕਤ ਹੈ...ਅੱਜ ਪੰਜਾਬ ਵਿਚ Educated ਜਿਆਦਾ ਨੇ ਤੇ jobs ਘੱਟ...ਤੇ ਮੈਂ ਇਹ ਸੋਚਦਾਂ ਕੇ ਕੁੱਰਪਟ system ਦਾ ਹਿੱਸਾ ਬਣਨ ਨਾਲੋਂ ਬਾਹਰ ਆਣਾ ਬੇਹਤਰ ਹੈ ਪਰ....."ਆਪਣੀ ਜੰਮਣ ਭੋਂਇ ਨੂੰ ਛੱਡ ਕੇ ਆਉਣਾਂ ਸੋਖਾ ਨਹੀਂ ਹੁੰਦਾ" ਜੇ ਕਰ ਪਰਦੇਸਾਂ ਵਿਚ ਬੈਠ ਕੇ ਵੀ ਕੋਈ ਦਰਦ ਰੱਖਦਾ ਆਪਣੀ ਮਾਂ ਬੋਲੀ ਦਾ ਓਹ ਵੀ ਇਕ ਸੱਚੀ ਸੇਵਾ ਹੈ..ਮੇਰਾ ਰੱਬ ਓਹ ਦਿਨ ਲਿਆਵੇ ਕੇ ਕੋਈ ਵੀ ਆਪਣੀ ਮਾਂ ਦੀ ਬੁੱਕਲ ਦਾ ਨਿੱਘ ਛੱਡ ਕੇ ਕੁਰਲਾਵੇ ਨਾ.........
ਕਿਓਂ ਅੱਜ ਇਕ ਪੰਜਾਬੀ ਧੀ ਦੇ ਜਨਮ ਤੇ ਸ਼ਰਮ ਮਹਿਸੂਸ ਕਰਦਾ ਹੈ..?
ਦਾਜ ਦੀ ਕੁਲਹਨੀ ਬਿਮਾਰੀ ਨੇ ਈ ਜਿਆਦਾ ਪੰਜਾਬੀਆਂ ਨੂੰ ਇਸ ਨਰਕ ਵਲ ਧਕਿਆ ਸੀ......ਪਰ ਦੂਜੀ ਗਲ ਇਕ ਮੁੰਡਾ ਲੈਣ ਦੀ ਚਾਹਤ ਰੱਬ ਕੋਲੋਂ...ਵੀ ਇਕ ਕਾਰਨ ਸੀ (ਹੈ ਨਹੀਂ) ਇਸ ਪਿਛੇ ... ਮਨਦੀਪ ਦੇ ਕਹਨ ਵਾਂਗੂ ਹੁਣ ਨਵੀਂ ਪੀੜੀ ਇਸ ਬਾਰੇ ਕਾਫੀ ਸੁਚੇਤ ਹੋ ਰਹੀ ਹੈ.......
ਅਜਿਹੇ ਹੋਰ ਵੀ ਕਾਰਨ ਹੋਣਗੇ ਜਿਸ ਤੋ ਪੰਜਾਬੀ ਸ਼ਰਮ ਮਹਿਸੂਸ ਕਰਦਾ ਹੈ ਆਪਣੇ ਵਿਚਾਰ ਸਾਂਝੇ ਕਰੋ ਤਾਕਿ ਪਤਾ ਲਗ ਸਕੇ ਕਿ ਅਜਿਹਾ ਕਿਹੜਾ ਕਾਰਨ ਹੈ ਜਿਸ ਕਰ ਕੇ ਪੰਜਾਬੀ ਸਿਰ ਚੁਕਣ ਦੀ ਥਾਂ ਸਿਰ ਨੀਵਾਂ ਕਰ ਰਿਹਾ ਹੈ .....।
ਯਾਰ ਪੰਜਾਬੀ ਸਦਾ ਜਜਬਾਤੀ ਜਿਆਦਾ ਰਿਹਾ (ਹੁਣ ਵੀ ਹੈ) ਨਿਕੀ ਜਿਨੀ ਗਲ ਈ ਦਿਲ ਨੂੰ ਲਾ ਕੇ ਸ਼ਰਮ ਕਰਨ ਲਗ ਜਾਂਦਾ ਪਰ ਮੈਂ ਇਹ ਕਿਦਾਂ ਭੁਲ ਜਾਵਾਂ ਕੇ ਓਹ ਵੀ ਪੰਜਾਬੀ ਈ ਸਨ ਜਿਹਨਾ ਨੇ ਅਬਦਾਲੀ ਕੋਲੋਂ ਬੇਗਾਨੀਆਂ ਧੀਆਂ ਨੂੰ ਵਾਪਸ ਲੈ ਕੇ ਓਹਨਾ ਦੇ ਘਰੀਂ ਇਜ਼ਤ ਨਾਲ ਪਹੁੰਚਦਾ ਕੀਤਾ ਸੀ.....

ਮੈਨੂੰ ਸਦਾ ਪੰਜਾਬੀ ਹੋਣ ਤੇ ਮਾਣ ਰਿਹਾ ਤੇ ਮਰਦੇ ਦਮ ਤਕ ਰਹੇਗਾ......

ਮੂਲ ਰੂਪ ਤੋ ਬਦਲਦਾ ਪੰਜਾਬੀ ਸੱਭਿਆਚਾਰ - ਅਖੌਤੀ ਸਭਿਆਚਾਰ ਜਾ ਅੱਤਿਆਚਾਰ?

ਸੱਭਿਆਚਾਰ ਉਨਾ ਸਮਾਜਿਕ ਕਦਰਾਂ ਕੀਮਤਾਂ ਦਾ ਸੰਗਰਹ ਹੁੰਦਾ ਹੈ, ਜਿਨਾ ਨੂੰ ਇੱਕ ਪੀੜੀ ਅਪਣੀ ਅਗਲੀ ਪੀੜੀ ਦੇ ਹਵਾਲੇ ਕਰਦੀ ਹੈ। ਇਸ ਵਿੱਚ ਮਨੁੱਖਤਾ ਦੇ ਵਿਕਾਸ ਅਨੁਸਾਰ ਤਬਦੀਲੀਆਂ ਆਉਂਦੀਆ ਹਨ, ਪਰ ਜੇ ਉਸਦਾ ਦਾ ਮੂਲ ਰੂਪ ਹੀ ਬਦਲ ਜਾਵੇ ਤਾਂ ਉਹ ਸਭਿਆਚਾਰ ਨਹੀ ਰਹਿੰਦਾ।
ਜੇਕਰ ਅਸੀ ਅਪਣੈ ਰੁਝੇਵਿਆਂ ਤੋ ਬਾਹਰ ਆਕੇ ਧਿਆਨ ਨਾਲ ਅਪਣੇ ਆਲੇ-ਦੁਆਲੇ ਨੂੰ ਤੱਕੀਏ ਤਾਂ ਅਸੀ ਸੋਚਣ ਲਈ ਮਜਬੁਰ ਹੋ ਜਾਵਾਂਗੇ ਕਿ ਜਿਹੜਾ ਸਮਾਜਿਕ ਵਰਤਾਰਾ ਅਸੀ ਦੇਖ ਰਹੇ ਹਾਂ ਕੀ ਇਹ ਉਸ ਸਭਿਆਚਾਰ ਦਾ ਅੰਗ ਹੈ ਜੋ ਸਾਡੇ ਬਜੁਰਗਾ ਨੇ ਸਾਨੂੰ ਦਿੱਤਾ ਸੀ?
ਕਿਤੇ ਦੂਰ ਜਾਣ ਦੀ ਲੋੜ ਨਹੀ, ਅੱਜ ਅਸੀ ਅਪਣੇ ਘਰ ਵਿੱਚ ਅਪਣੇ ਪਰਿਵਾਰ ਸਮੇਤ ਮੀਡੀਏ ਰਾਹੀ ਉਹ ਸਭ ਕੁੱਝ ਦੇਖ ਰਹੇ ਹਾਂ ਜਿਸ ਵਿੱਚ ਸਭਿਆਚਾਰ ਦਾ ਨਾਂ ਦੇ ਕੇ ਨੌਂਜਵਾਨ ਪੀੜੀ ਨੂੰ ਕੁਰਾਹੇ ਪਾਇਆ ਜਾ ਰਿਹਾ ਹੈ ਅਤੇ ਧੀਆਂ, ਭੈਣਾਂ ਦੀ ਪੱਤ ਨੂੰ ਸ਼ਰੇਆਮ ਰੁਲਿਆ ਜਾਂਦਾ ਹੈ। ਪਿਛਲੇ ਕੁੱਝ ਸਾਲਾ ਵਿਚ, ਖਾਸ ਕਰਕੇ ਖਾੜਕੂ ਲਹਿਰ ਦੇ ਡੁਬਦੇ ਸੂਰਜ ਦੇ ਨਾਲ ਹੀ ਇਸ ਅਖੌਤੀ ਸੱਭਿਆਚਾਰ ਨੂੰ ਇਸ ਹੱਦ ਤੱਕ ੳਬਾਰਿਆ ਗਿਆ ਕਿ ਇਹ ਅੱਜ ਸਾਡੀ ਜਿੰਦਗੀ ਦਾ ਅੰਗ ਬਣ ਗਿਆ। ਹੋ ਸਕਦਾ ਹੈ ਕਿ ਇਹੇ ਸਭ ਕੁੱਝ ਇੱਕ ਸੋਚੀ ਸਮਝੀ ਸਾਜਿਸ ਦੇ ਅਧੀਨ ਹੀ ਕੀਤਾ ਗਿਆ ਤਾਂ ਕਿ ਬਹੁਤ ਸਾਰੇ ਨੌਜਵਾਨਾ ਦੀ ਸ਼ਹਾਦਤ ਤੋ ਬਾਅਦ ਸਿਰ ਚੁੱਕਣ ਵਾਲੀ ਨਵੀਂ ਪੀੜੀ ਨੂੰ ਗੁਰੂ ਗਰੰਥ ਸਾਹਿਬ ਅਤੇ ਸਿੱਖ ਇਤਿਹਾਸ ਨਾਲੋ ਤੋੜ ਦਿਤਾ ਜਾਵੇ ਤਾਂ ਜੋ ਉਹ ਅਪਣੀ ਕੌਮ ਅਤੇ ਮਨੁੱਖਤਾ ਦੀ ਸੇਵਾ ਬਾਰੇ ਸੋਚਣਾ ਹੀ ਛੱਡ ਦੇਵੇ।
ਸਾਡੇ ਵਿਰੋਧੀ ਅਪਣੀ ਕੋਸ਼ਿਸ ਵਿੱਚ ਲਗਭਗ ਸਫਲ ਹੋਏ ਹਨ। ਇਸ ਅਖੌਤੀ ਸਭਿਆਚਾਰ ਦੀ ਹੀ ਦੇਣ ਹੈ ਕਿ ਅਸੀ ਬਾਬਾ ਬੰਦਾ ਸਿੰਘ ਬਹਾਦਰ ਦੇ ਤੀਰਾਂ ਨੂੰ ਭੁਲਾ ਕੇ ਮਿਰਜੇ ਦੇ ਤੀਰਾਂ ਨੂੰ ਯਾਦ ਕਰ ਰਹੇ ਹਾਂ, ਸਾਨੂੰ ਮਿਰਜੇ ਦਾ ਜੰਡ ਥੱਲੇ ਵੱਡਿਆ ਜਾਣਾ ਯਾਦ ਹੈ ਪਰ ਨਨਕਾਣਾ ਸਾਹਿਬ ਵਿੱਚ ਸਿੱਖਾਂ ਨੂੰ ਜੰਡ ਨਾਲ ਬੰਨ ਕੇ ਸ਼ਹੀਦ ਕੀਤਾ ਗਿਆ ਉਹ ਅਸੀ ਭੁੱਲ ਗਏ ਹਾਂ, ਸੋਹਣੀ ਦਰਿਆ ਵਿੱਚ ਡੱੂਬੀ ਸੀ ਇਸ ਬਾਰੇ ਸਭ ਜਾਣਦੇ ਹਨ ਪਰ ਅਫਸੋਸ ਸਰਸਾ ਨਦੀ ਵਿੱਚ ਦਸਵੇਂ ਪਾਤਸ਼ਾਹ ਦਾ ਪਰਿਵਾਰ ਖੇਰੂ ਖੇਰੂ ਹੋਇਆ ਇਸ ਨੂੰ ਅਸੀ ਵਿਸਾਰ ਦਿਤਾ। ਬਾਰਾਂ ਸਾਲਾ ਤੱਕ ਇੱਕ ਧੀ {ਹੀਰ} ਅਪਣੇ ਪਿਊ ਨੂੰ ਅਤੇ ਇੱਕ ਨੌਕਰ {ਰਾਂਝਾ} ਅਪਣੇ ਮਾਲਕ ਨੂੰ ਧੋਖਾ ਦਿੰਦੇ ਰਹੇ ਇਸ ਕਹਾਣੀ ਨੂੰ ਅਸੀ ਅਪਣਾ ਸਭਿਆਚਾਰ ਬਣਾ ਲਿਆ ਹੈ, ਜੇ ਅਸੀ ਇਨਾ ਗੱਲਾ ਨੂੰ ਗਲੱਤ ਨਹੀ ਸਮਝਦੇ ਤਾਂ ਸਾਨੂੰ ਉਸ ਵੇਲੇ ਕੋਈ ਅਫਸੋਸ ਨਹੀ ਹੋਣਾ ਚਾਹੀਦਾ ਜੇ ਰੱਬ ਨਾ ਕਰੇ ਕਦੇ ਸਾਡੀ ਧੀ ਜਾ ਭੈਣ ਅਪਣੇ ਵਿਆਹ ਵਾਲੇ ਦਿਨ ਹੀ ਘਰੋ ਭੱਜ ਜਾਵੇ ਜਾਂ ਸਾਡੀਆ ਨੂੰਹਾ ਵਿਆਹਾਂ ਤੋ ਬਾਆਦ ਕਿਸੇ ਗੈਰ ਮਰਦ ਕੋਲ ਜਾਣ ਜਿਵੇ ਇਸ ਅਖੋਤੀ ਸਭਿਆਚਾਰ ਦੀਆਂ ਕਹਾਣੀਆਂ ਵਿੱਚ ਦੱਸਿਆ ਜਾਂਦਾ ਹੈ।
ਨਸ਼ਿਆਂ ਦੀ ਵਰਤੋ ਵਿੱਚ ਵਾਧਾ ਕਰਵਾੳਣ ਲਈ ਇਸ ਸਭਿਆਚਾਰ ਨੇ ਅਹਿਮ ਰੋਲ ਅਦਾ ਕੀਤਾ ਹੈ, ਅੱਜ ਦਿਆਂ ਗੀਤਾਂ ਵਿੱਚ ਸ਼ਰਾਬ ਅਤੇ ਹੋਰ ਨਸ਼ਿਆਂ ਦੀ ਵਰਤੋ ਨੂੰ ਬਹਾਦਰੀ ਅਤੇ ਮਾਣ ਦਾ ਚਿੰਨ ਬਣਾ ਕੇ ਪੇਸ਼ ਕੀਤਾ ਜਾਂਦਾ ਹੈ ਜੋ ਨੌਜਵਾਨਾ ਦੇ ਦਿਲੋ ਦਿਮਾਂਗ ਤੇ ਬਹੁਤ ਪ੍ਰਭਾਵ ਪਾਕੇ ਉਨਾਂ ਨੂੰ ਇਸ ਗਲੱਤ ਰਾਹ ਤੇ ਤੋਰ ਦਿੰਦਾ ਹੈ। ਪਰ ਦੂਜੇ ਪਾਸੇ ਗੁਰਬਾਣੀ ਆਖਦੀ ਹੈ:
॥ ਜਿਤੁ ਪੀਤੈ ਮਤਿ ਦੂਰ ਹੋਇ ਬਰਲੁ ਪਵੈ ਵਿੱਚ ਆਇ॥ ਆਪਣਾ ਪਰਾਇਆ ਨ ਪਛਾਣਈ ਖਸਮਹੁ ਧਕੇ ਖਾਇ॥ {554}

ਮੌਜੁਦਾ ਹਾਲਾਤ ਵਿੱਚ ਮੂੰਡੇ ਅਤੇ ਕੁੜੀਆਂ ਨੂੰ ਗੁਰਬਾਣੀ ਦਾ ਗਿਆਨ ਨਾ ਹੋਣ ਕਰਕੇ ਉਹ ਮਿਜਾਜੀ ਇਸ਼ਕ ਵਿੱਚ ਡੁੱਬ ਚੁੱਕੇ ਹਨ ਤੇ ਡੁੱਬ ਰਹੇ ਹਨ ਤੇ ਜਦੋ ਅਸੀ ਆਪਣੇ ਇਤਿਹਾਸ ਵੱਲ ਨਿਗਾ ਮਾਰੀਏ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਸਾਡੇ ਪੁਰਾਤਨ ਸਿੰਘਾ ਦਾ ਆਚਰਨ ਵੇਖ ਕੇ ਦੁਸ਼ਮਣਾ ਨੇ ਵੀ ਸਾਡੀਆਂ ਤਾਰੀਫਾ ਕੀਤੀਆ ਸਨ। ਸਾਡੇ ਵੱਡਿਆਂ ਵਡਿਰਿਆਂ ਨੇ ਉਨਾਂ ਹਿੰਦੂਸਤਾਨੀਆਂ ਔਰਤਾਂ ਨੂੰ ਮੁਸਲਮਾਨ ਹਮਲਾਂਵਰਾਂ ਤੋਂ ਛੁਡਾ ਕੇ ਘਰੋ ਘਰੀ ਪਹੁੰਚਾਇਆ ਸੀ ਜਿਹੜੀਆਂ ਗਜਨੀ ਦੇ ਬਜਾਰ ਵਿੱਚ ਟੱਕੇ ਟੱਕੇ ਨੂੰ ਨਿਲਾਮ ਹੋ ਰਹੀਆਂ ਸਨ, ਇਸ ਤੋਂ ਇਲਾਵਾ ਸਿੱਖਾਂ ਦੇ ਇੱਕ ਵਿਰੋਧੀ (ਟੁੰਡੀਲਾਟ) ਨੇ ਸਿੱਖਾਂ ਨਾਲ ਲੜਨ ਤੋਂ ਪਹਿਲਾਂ ਅਪਣੇ ਇੱਕ ਸਾਥੀ ਨੂੰ ਕਿਹਾ ਸੀ ਕਿ ਜੰਗ ਦੇ ਦੌਰਾਨ ਉਨਾ ਨੂੰ ਅਪਣੀਆਂ ਨੂੰਹਾਂ-ਧੀਆਂ ਦੇ ਬਾਰੇ ਫਿਕਰ ਕਰਨ ਦੀ ਲੋੜ ਨਹੀ ਕਿੳਕਿ ਸਿੱਖਾਂ ਦਾ ਆਚਰਨ ਇਨਾ ਉਚਾ ਹੈ ਕਿ ਉਹ ਵਿਰੋਧੀਆਂ ਦੀਆਂ ਧੀਆਂ ਭੈਣਾ ਨੂੰ ਅਪਣੀਆਂ ਧੀਆਂ ਭੈਣਾਂ ਸਮਝਦੇ ਹਨ। ਤੇ ਲੋਕ ਸਿੱਖਾਂ ਦਾ ਸਤਿਕਾਰ ਇਸ ਲਈ ਕਰਦੇ ਸਨ ਕਿੳਂਕਿ ਉਹ ਇਸ ਸਿਧਾਂਤ ਤੇ ਤੁਰਦੇ ਸਨ:
॥ ਏਕਾ ਨਾਰੀ ਜਤੀ ਹੋਇ ਪਰ ਨਾਰੀ ਧੀ ਭੈਣ ਵਖਾਣੈ॥

ਅਤੇ ਜਿਹੜੀ ਗੱਲ ਸਭ ਤੋਂ ਮਹੱਤਵਪੂਰਨ ਹੈ ਉਹ ਇਹ ਸੀ ਕਿ ਉਸ ਵੇਲੇ ਗੁਰਦੁਆਰੇ ਜਾਂ ਧਰਮਸਾਲ ਸਿੱਖਿਆ ਦੇ ਕੇਂਦਰ ਸਨ ਨਾ ਕੇ ਪੂਜਾ ਦੇ। ਤਾਂ ਹੀ ਅੱਜ ਦੀ ਪੀੜੀ ਚੰਗੇ ਗੁਣ ਭੁੱਲਾ ਕੇ ਨਸ਼ੇ ਕਰਕੇ ਇੱਧਰ ਉਧਰ ਧੱਕੇ ਖਾਂਦੀ ਦੇਖੀ ਜਾਂਦੀ ਹੈ ਤੇ ਜਿਨਾ ਵਿੱਚ ਕੁੜੀਆਂ ਵੀ ਹੁੰਦੀਆ ਹਨ। ਮੌਜੂਦਾ ਹਾਲਾਤ ਵਿੱਚ ਤਾਂ ਅੰਮ੍ਰਿਤ ਧਾਰੀ ਸਿੱਖੀ ਸਰੂਪ ਵਾਲੇ ਵੀ ਪੱਬਾ ਕੱਲਬਾ ਵਿੱਚ ਜਾਂਦੇ ਤੇ ਧੀ ਭੈਣਾ ਨੂੰ ਛੜਦੇ ਦੇਖੇ ਜਾਂਦੇ ਹਨ।
ਸੋ ਅੱਜ ਬਹੁਤ ਜਰੂਰੀ ਹੋ ਗਿਆ ਹੈ ਕਿ ਅਪਣੇ ਅਸਲੀ ਸਭਿਆਚਾਰ ਨੂੰ ਪਛਾਣੀਏ ਅਤੇ ਸਿਰਫ ਗੁਰੂ ਗ੍ਰੰਥ ਸਾਹਿਬ ਦੇ ਲੜ ਲਗੀਏ ਤੇ ਸਭ ਤੋਂ ਜਰੂਰੀ ਗੱਲ ਅਸੀ ਆਪਣਿਆ ਗੁਰਦੁਆਰਿਆ ਨੂੰ ਪੂਜਾ ਸਥਾਨ ਦੀ ਥਾਂ ਤੇ ਸਿੱਖਿਆ ਕੇਂਦਰ ਬਣਾਈਅੇ ਨਹੀ ਤਾਂ ਸਾਡੀਆ ਆਉਣ ਵਾਲੀਆ ਨਸਲਾ ਬੰਦਾ ਸਿੰਘ ਬਹਾਦਰ ਤੇ ਅਕਾਲੀ ਫੂਲਾ ਸਿੰਘ ਵਰਗੇ ਕੌਮ ਦੇ ਸੱਚੇ ਸੇਵਾਦਾਰ ਅਤੇ ਧੀ ਭੈਣਾ ਦੀਆਂ ਇੱਜਤਾ ਦੇ ਰਖਵਾਲੇ ਨਹੀ ਸਗੋ ਮੱਸਾ ਰੰਘੜ ਅਤੇ ਜਕਰੀਆ ਖਾਨ ਵਰਗੇ ਲੁੱਟੇਰੇ ਹੀ ਬਣਨਗੇ।